ਨਵੇਂ ਆਉਣ ਵਾਲਿਆਂ ਲਈ Scotiabank StartRight ਪ੍ਰੋਗਰਾਮ

ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸੰਪੂਰਨ ਬੈਂਕਿੰਗ ਪੈਕਿਜ

ਤੁਹਾਡੇ ਲਈ ਸਹੀ ਹੈ ਜੇ:

  • ਤੁਸੀਂ ਇੱਕ ਲੈਂਡਡ ਇਮੀਗ੍ਰੈਂਟ, ਅੰਤਰਰਾਸ਼ਟਰੀ ਵਿਦਿਆਰਥੀ ਜਾਂ ਵਿਦੇਸ਼ੀ ਕਾਮੇ ਹੋ
  • ਤੁਸੀਂ ਇੱਕ ਅਜਿਹਾ ਮਾਇਕ ਪੈਕਿਜ ਚਾਹੁੰਦੇ ਹੋ ਜੋ ਖ਼ਾਸ ਤੌਰ `ਤੇ ਤੁਹਾਡੀ ਸਥਿਤੀ ਲਈ ਤਿਆਰ ਕੀਤਾ ਗਿਆ ਹੈ

ਕੈਨੇਡਾ ਵਿੱਚ ਨਵਾਂ ਜੀਵਨ ਸ਼ੁਰੂ ਕਰਨ ਦੇ ਪੂਰਨ ਉਤਸ਼ਾਹ ਨਾਲ, ਮਾਇਕ ਤੌਰ 'ਤੇ ਸਹੀ ਸ਼ੁਰੂਆਤ ਕਰਨ ਵਾਸਤੇ, ਤੁਹਾਡੀ ਸਹਾਇਤਾ ਲਈ ਸਾਨੂੰ ਮੌਕਾ ਦਿਉ।

ਸਾਨੂੰ ਪਤਾ ਹੈ ਕਿ ਜਦੋਂ ਤੁਸੀਂ ਕਿਸੇ ਨਵੇਂ ਦੇਸ਼ ਵਿੱਚ ਆਉਂਦੇ ਹੋ ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ। ਨਵੇਂ ਆਉਣ ਵਾਲਿਆਂ ਲਈ StartRight® ਪ੍ਰੋਗਰਾਮ1
ਤੁਹਾਨੂੰ ਉਹ ਮਦਦ ਪੇਸ਼ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਸਦੀ ਤੁਹਾਨੂੰ ਕੈਨੇਡਾ ਵਿੱਚ ਆਸਾਨੀ ਨਾਲ ਵੱਸਣ ਲਈ ਲੋੜ ਹੈ। ਸਾਡੇ Scotiabank ਸਲਾਹਕਾਰ, ਤੁਹਾਡਾ ਬੈਂਕ ਖਾਤਾ ਸਥਾਪਿਤ ਕਰਨ ਤੋਂ ਲੈ ਕੇ ਤੁਹਾਡੇ ਪੈਸੇ ਦਾ ਪ੍ਰਬੰਧ ਕਰਨ, ਅਤੇ ਤੁਹਾਡੇ ਭਵਿੱਖ ਲਈ ਨਿਵੇਸ਼ ਕਰਨ ਤਕ, ਸਹੀ ਹੱਲ ਅਤੇ ਸਲਾਹ ਪੇਸ਼ ਕਰਨ ਵਾਸਤੇ ਉਪਲਬਧ ਹਨ


ਨਾਲ ਹੀ:

ਸਹੂਲਤ ਭਰੀ ਬੈਂਕਿੰਗ

ਹੇਠਾਂ ਦਿੱਤਿਆਂ ਦੀ ਵਰਤੋਂ ਕਰਦੇ ਹੋਏ ScotiaCard® ਡੈਬਿਟ ਕਾਰਡ ਰਾਹੀਂ ਦਿਨ ਦੇ 24 ਘੰਟੇ ਤੇ ਹਫ਼ਤੇ ਦੇ 7 ਦਿਨ ਬੈਂਕਿੰਗ ਤਕ ਆਸਾਨ ਪਹੁੰਚ:

  • Scotiabank Cashstop® ਬਹੁ-ਭਾਸ਼ਾਈ ਆਟੋਮੇਟਿਡ ਬੈਂਕਿੰਗ ਮਸ਼ੀਨਾਂ (ABMs)
  • TeleScotia® ਟੈਲੀਫ਼ੋਨ ਬੈਂਕਿੰਗ
  • Scotia OnLine® ਮਾਇਕ ਸੇਵਾਵਾਂ

ਜਦੋਂ ਤੁਸੀਂ ਕੈਨੇਡਾ ਵਿੱਚ ਆਪਣਾ ਬੈਂਕ ਖਾਤਾ ਖੋਲ੍ਹਦੇ ਹੋ, ਤਾਂ ਇਹ ਚੀਜ਼ਾਂ ਲਿਆਉ:

  1. ਤੁਹਾਡਾ ਸਥਾਈ ਨਿਵਾਸੀ ਦਾ ਕਾਰਡ (ਪੀ. ਆਰ. ਕਾਰਡ) ਜਾਂ ਕੈਨੇਡਾ ਵਿੱਚ ਇਮੀਗ੍ਰੇਸ਼ਨ ਦਰਜੇ ਦੀ ਪੁਸ਼ਟੀ (ਫਾਰਮ IMM5292 ਜਾਂ IMM 5688)
  2. ਨਿੱਜੀ ਪਛਾਣ ਦਾ ਇੱਕ (1) ਵਾਧੂ ਸਬੂਤ (ਜਿਵੇਂ ਕਿ ਜਾਇਜ਼ {valid} ਵਿਦੇਸ਼ੀ ਪਾਸਪੋਰਟ, ਕੈਨੇਡਾ ਵਿੱਚ ਜਾਰੀ ਕੀਤਾ ਡ੍ਰਾਈਵਰੀ ਲਾਇਸੈਂਸ, ਆਦਿ)

Scotiabank StartRight ਪ੍ਰੋਗਰਾਮ ਦੇ ਨਾਲ:

  • ਇੱਕ ਸਾਲ ਲਈ ਮੁਫ਼ਤ ਰੋਜ਼ਮੱਰ੍ਹਾ ਦੀ ਬੈਂਕਿੰਗ ਦੇ ਨਾਲ ਚੈਕਿੰਗ ਖਾਤੇ ਦਾ ਆਨੰਦ ਮਾਣੋ2
  • ਅਜਿਹੇ ਕ੍ਰੈਡਿਟ-ਕਾਰਡ ਨਾਲ ਆਪਣੀ ਕ੍ਰੈਡਿਟ ਹਿਸਟਰੀ ਬਣਾਉ ਜੋ ਤੁਹਾਡੀਆਂ ਲੋੜਾਂ ਪੂਰੀਆਂ ਕਰਦਾ ਹੈ3
  • ਇੱਕ ਸਾਲ ਲਈ ਮੁਫ਼ਤ ਛੋਟੇ ਸੇਫ਼ਟੀ ਡਿਪਾਜ਼ਿਟ ਬਾਕਸ ਨਾਲ ਆਪਣੀਆਂ ਕੀਮਤੀ ਚੀਜ਼ਾਂ ਨੂੰ ਸੁਰੱਖਿਅਤ ਕਰੋ4
  • ਚੋਣਵੇਂ ਡੀਲਰਾਂ ਤੋਂ ਖ਼ਾਸ ਤੌਰ `ਤੇ ਤਿਆਰ ਕੀਤੀ ਫ਼ਾਇਨੈਂਸਿੰਗ ਨਾਲ ਕਾਰ ਖ਼ਰੀਦੋ5
  • ਕੈਨੇਡਾ ਵਿੱਚ ਘਰ ਖ਼ਰੀਦਣ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਖ਼ਾਸ ਤੌਰ ਤੇ ਤਿਆਰ ਕੀਤਾ ਗਿਰਵੀਨਾਮਾ-ਹੱਲ ਪ੍ਰਾਪਤ ਕਰੋ6

ਵਾਧੂ ਜਾਣਕਾਰੀ

PDF ਕਿਤਾਬਚਿਆਂ ਨੂੰ ਡਾਊਨਲੋਡ ਕਰਨ ਲਈ Adobe Acrobat Reader ਦੀ ਲੋੜ ਹੈ।

ਜਦੋਂ ਤੁਸੀਂ ਕੈਨੇਡਾ ਵਿੱਚ ਆਪਣਾ ਬੈਂਕ ਖਾਤਾ ਖੋਲ੍ਹਦੇ ਹੋ, ਤਾਂ ਇਹ ਚੀਜ਼ਾਂ ਲਿਆਉ:

  1. ਵਿਦੇਸ਼ੀ ਪਾਸਪੋਰਟ
  2. ਹੇਠਾਂ ਦਿੱਤਿਆਂ ਵਿੱਚੋਂ ਨਿੱਜੀ ਪਛਾਣ ਦਾ ਇੱਕ ਵਾਧੂ ਸਬੂਤ:
    • ਪੜ੍ਹਾਈ ਦਾ ਪਰਮਿਟ (IMM1442 ਫਾਰਮ)
    • ਕੈਨੇਡਾ ਦੀ ਕਿਸੇ ਵਿੱਦਿਅਕ ਸੰਸਥਾ ਵਲੋਂ ਪ੍ਰਵਾਨਤਾ ਪੱਤਰ
    • ਕਨੇਡੀਅਨ ਸਿੱਖਿਆ ਸੰਸਥਾ ਦੁਆਰਾ ਜਾਰੀ ਕੀਤੀ ਵਿਦਿਆਰਥੀ ਦੀ ਸ਼ਨਾਖ਼ਤ
    • ਤੁਹਾਡੇ ਨਾਮ `ਤੇ ਅੰਤਰਰਾਸ਼ਟਰੀ ਕ੍ਰੈਡਿਟ-ਕਾਰਡ

Scotiabank StartRight ਪ੍ਰੋਗਰਾਮ ਨਾਲ:

  • Student Banking Advantage® ਪਲਾਨ7 (Student Banking Advantage® Plan7 ) ਜਾਂ ਅਸੀਮਿਤ ਡੈਬਿਟ ਟ੍ਰਾਂਜ਼ੈਕਸ਼ਨਾਂ ਨਾਲ ਨੌਜਵਾਨਾਂ ਲਈ Getting There Savings Program®8 Program® for Youth8_ ਪ੍ਰਾਪਤ ਕਰੋ।।
  • ਮੁਫ਼ਤ SCENE®§ ਮੈਂਬਰਸ਼ਿਪ ਵਿਚ ਦਾਖ਼ਲ ਹੋਵੋ ਅਤੇ ਮੁਫਤ ਫ਼ਿਲਮਾਂ ਦਾ ਅਤੇ Cineplex Entertainment ਥਿਏਟਰਾਂ ਵਿਖੇ ਖ਼ਰੀਦਦਾਰੀਆਂ9 ਦੀ 10% ਛੋਟ ਦਾ ਆਨੰਦ ਮਾਣੋ!!
  • ਆਪਣੇ SCENE ScotiaCard® ਡੈਬਿਟ ਕਾਰਡ ਨਾਲ 2,000 ਤਕ ਬੋਨਸ ਅੰਕ ਪ੍ਰਾਪਤ ਕਰੋ - ਜੋ 2 ਦੋ ਫ਼ਿਲਮਾਂ10 ਲਈ ਕਾਫ਼ੀ ਹਨ।
  • SCENE® VISA * ਕਾਰਡ3 ਜਾਂ L'earn® VISA * ਕਾਰਡ3 ਪ੍ਰਾਪਤ ਕਰੋ ਜਿਸ ਨਾਲ ਕਿਸੇ ਸਲਾਨਾ ਫ਼ੀਸ ਤੋਂ ਬਿਨਾਂ ਸ਼ਾਨਦਾਰ ਰਿਵਾਰਡ ਮਿਲਦੇ ਹਨ11

ਵਾਧੂ ਜਾਣਕਾਰੀ

PDF ਕਿਤਾਬਚਿਆਂ ਨੂੰ ਡਾਊਨਲੋਡ ਕਰਨ ਲਈ Adobe Acrobat Reader ਦੀ ਲੋੜ ਹੈ।

ਜਦੋਂ ਤੁਸੀਂ ਆਪਣਾ ਬੈਂਕ ਖਾਤਾ ਖੋਲ੍ਹਦੇ ਹੋ, ਤਾਂ ਇਹ ਚੀਜ਼ਾਂ ਲਿਆਉ:

  1. ਮੌਜੂਦਾ ਕਨੇਡੀਅਨ ਵਰਕ ਪਰਮਿਟ
  2. ਨਿੱਜੀ ਪਛਾਣ ਦਾ ਇੱਕ (1) ਵਾਧੂ ਸਬੂਤ (ਜਿਵੇਂ ਕਿ ਜਾਇਜ਼ (ਵੈਲਿਡ) ਪਾਸਪੋਰਟ, ਕੈਨੇਡਾ ਵਿੱਚ ਜਾਰੀ ਕੀਤਾ ਡ੍ਰਾਈਵਰ ਲਾਇਸੈਂਸ, ਆਦਿ)

Scotiabank StartRight ਪ੍ਰੋਗਰਾਮ ਨਾਲ:

  • ਇੱਕ ਸਾਲ ਲਈ ਮੁਫ਼ਤ ਰੋਜ਼ਮੱਰ੍ਹਾ ਦੀ ਬੈਂਕਿੰਗ ਨਾਲ ਚੈਕਿੰਗ ਖਾਤੇ ਦਾ ਆਨੰਦ ਮਾਣੋ2
  • ਅਜਿਹੇ ਕ੍ਰੈਡਿਟ-ਕਾਰਡ ਨਾਲ ਆਪਣੀ ਕ੍ਰੈਡਿਟ ਹਿਸਟਰੀ ਬਣਾਉ ਜੋ ਤੁਹਾਡੀਆਂ ਲੋੜਾਂ ਪੂਰੀਆਂ ਕਰਦਾ ਹੈ3
  • ਇੱਕ ਸਾਲ ਲਈ ਮੁਫ਼ਤ ਛੋਟੇ ਸੇਫ਼ਟੀ ਡਿਪਾਜ਼ਿਟ ਬਾਕਸ ਦੇ ਨਾਲ ਆਪਣੀਆਂ ਕੀਮਤੀ ਚੀਜ਼ਾਂ ਨੂੰ ਸੁਰੱਖਿਅਤ ਕਰੋ4
  • ਚੋਣਵੇਂ ਡੀਲਰਾਂ ਤੋਂ ਖ਼ਾਸ ਤੌਰ ਤੇ ਤਿਆਰ ਕੀਤੀ ਫ਼ਾਇਨੈਂਸਿੰਗ ਨਾਲ ਕਾਰ ਖ਼ਰੀਦੋ5
  • ਕੈਨੇਡਾ ਵਿੱਚ ਘਰ ਖ਼ਰੀਦਣ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਖ਼ਾਸ ਤੌਰ ਤੇ ਤਿਆਰ ਕੀਤਾ ਗਿਰਵੀਨਾਮਾ ਹੱਲ ਪ੍ਰਾਪਤ ਕਰੋ6

ਵਾਧੂ ਜਾਣਕਾਰੀ

PDF ਕਿਤਾਬਚਿਆਂ ਨੂੰ ਡਾਊਨਲੋਡ ਕਰਨ ਲਈ Adobe Acrobat Reader ਦੀ ਲੋੜ ਹੈ।

ਸ਼ੁਰੂਆਤ ਕਰਨ ਲਈ ਤਿਆਰ

  • ਫ਼ੋਨ ਕਰੋ Open glossaryਸਾਡੇ ਬਹੁ-ਭਾਸ਼ਾਈ ਪ੍ਰਤਿਨਿਧੀਆਂ ਵਿੱਚੋਂ ਕਿਸੇ ਇੱਕ ਨਾਲ ਗੱਲ ਕਰੋ 1(866)800-5159 (ਅਮਰੀਕਾ ਅਤੇ ਕੈਨੇਡਾ)
    ਉਪਲਬਧ ਭਾਸ਼ਾਵਾਂ: ਇੰਗਲਿਸ਼, ਫਰੈਂਚ, ਕੈਂਟੋਨੀਜ਼, ਮੈਂਡਰਿਨ, ਪੰਜਾਬੀ ਅਤੇ ਸਪੈਨਿਸ਼